![]() |
Under Maintenance
|
![]() |
![]() | ||||||||||||||||||||||||||||||||||||
|
|
![]() | ||||||||||||||||||||||||||||||||||||||
|
|
|
| |||||||||||||||||||||||||||||||||||||
|
|
|
| |||||||||||||||||||||||||||||||||||||
ਇਸ ਵਿਚ
ਸ਼ਕਤੀਸ਼ਾਲੀ ਸਤਲੁਜ ਦਰਿਆ ਦੇ ਪਾਣੀ ਨੇ ਨੰਗਲ,ਰੋਪੜ, ਹਰੀਕੇ ਅਤੇ ਹੂਸੈਨੀਵਾਲਾ ਨਦੀਆਂ ਨੂੰ
ਅੱਜ ਅੱਧ ਖੁਸ਼ਕ ਤਲ ਵਿਚ ਤਬਦੀਲ ਕਰ ਦਿੱਤਾ ਹੈ । ਇਹ ਇਲਾਕਾ ਛੋਟੀਆ ਜੰਗਲੀ ਝਾੜੀਆਂ ਵਾਲਾ
ਹੈ ਅਤੇ ਇਹ ਲਗਾਤਾਰ ਵਾਹੀਯੋਗ ਰਕਬੇ ਵਿਚ ਵਾਧਾ ਹੋ ਰਿਹਾ ਹੈ । ਫਿਰੋਜਪੁਰ ਛੋਟੀ ਲੰਮਲੀ
ਜਿੰਦਗੀ ਪਰ ਜੀਵ ਜੰਤੂਆ ਦੇ ਸਰਮਾਏ ਲਈ ਮਾਨ ਕਰ ਸਕਦਾ ਹੈ । ਘੁੰਮਦੇ ਨਿਰੀਖਨ ਅਤੇ ਅਰਾਮਦੇਹ
ਸੈਲਾਨੀਆ ਨੂੰ ਹੈਰਾਨ ਹੋਣ ਦੀ ਲੋੜ ਨਹੀ ਜੇਕਰ ਕਈ ਕਿਸਮ ਦੇ ਜੰਤੂ ਜਿਵੇ ਕਿ ਆਮ ਕਾਲਾ
ਤਿੱਤਰ, ਹਰਾ ਤਿੱਤਰ,ਰਾਜਸੀ ਜਾਂ ਕਾਲੇ ਪੇਟ ਵਾਲੀ ਭੂਰੀ ਮੁਰਗੀ ,ਨੀਲਕੰਠ,ਲਾਲ ਮੁਰਗਾਬੀ ,
ਬਤਖ, ਮਹਾਨ ਭਾਰਤੀ ਸੋਨ ਚਿੜੀ, ਬਟੇਰ, ਸੀਟੀਆ ਮਾਰਦੀ ਜਲ ਮੁਰਗੀ,ਸੰਗਮਰਮਰੀ ਬਤਖ ਅਤੇ ਹਰ
ਕਬੂਤਰ ਜਿਨ੍ਹਾਂ ਦੇ ਅਕਸਰ ਝੁੰਡ ਦੇਖੇ ਜਾਂਦੇ ਹਨ ।
ਇਸ ਦੇ ਉਤਰ ਪੱਛਮ ਵਿਚਕਾਰ ਸਥਾਨ ਦੀ ਵਿਉਤਬੰਦੀ ਅਤੇ ਮੁਖ ਜਮੀਨ ਕਾਰਨ ਫਿਰੋਜਪੁਰ ਵਿਖੇ ਬਹੁਤ
ਲੜਾਈਆ ਹੋਈਆ ਹੈ ਅਤੇ ਵਾਰ ਵਾਰ ਹਮਲਾਵਰ ਭਾਰਤੀ ਉਪ ਮਹਾਦੀਪ ਵਿਚ ਬਲੋਚਸਤਾਨ ਜਾਂ ਖੈਬਰ ਪੰਜਾਬ
ਦੇ ਮੈਦਾਨ ਦੇ ਟੇਡੇ ਮੇਡੇ ਰਸਤੇ ਪਾਰ ਕਰਦੇ ਹੋਏ ਅਤੇ ਆਖਰ ਦਿੱਲੀ ਪਹੁੰਚੇ । ਲੁਟੇਰੇ ਹਮਲਾਵਰਾ
ਵਲੋਂ ਲਹੌਰ, ਕਸੂਰ, ਫਿਰੋਜਪੁਰ, ਬਠਿੰਡਾ,ਪਾਣੀਪਤ ਅਤੇ ਦਿੱਲੀ ਰਸਤੇ ਦੀ ਆਮ ਵਰਤੋ ਕੀਤੀ ਗਈ ।
ਸ਼ਹੀਦਾ ਦੀ ਧਰਤੀ, ਹੁਣ ਵਿਕਾਸ ਲਈ ਯਤਨਸ਼ੀਲ ਤੇ ਬਹੁਤ ਸਾਰੇ ਸ਼ਾਨਦਾਰ ਮੇਲੇ ਅਤੇ ਵੱਖ ਵੱਖ
ਮੌਕਿਆ ਤੇ ਵੱਡੇ ਸਮਾਗਮਾ ਦੀ ਮਲਕੀਅਤ ਹੈ । ਸਮਾਗਮ ਅਤੇ ਮੇਲੇ ਗਾਉਣ ਅਤੇ ਨੱਚਣ ਦੇ ਮੌਕੇ ਹਨ।
ਫਾਜਿਲਕਾ ਦੇ ਨੌਜਵਾਨ ਅਤੇ ਬੁਢਿਆ ਦੇ ਗਰੁਪ ਵਲੋਂ ਮਲਵਈ ਗਿੱਧੇ ਦਾ ਆਪਣਾ ਅਨੰਦ ਹੈ ।
ਫਿਰੋਜਪੁਰ ਦੀ ਸਥਾਪਨਾ 14ਵੀਂ ਸਦੀ ਵਿਚ ਫਿਰੋਜਸ਼ਾਹ ਤੁਗਲਕ ਵਲੋਂ, ਜੋ ਕਿ ਭਾਵਨਾਤਮਕ
ਨਿਰਮਾਣਕਰਤਾ ਸੀ , ਵਲੋਂ ਕੀਤੀ ਮੰਨੀ ਜਾਂਦੀ ਹੈ । ਕੁਝ ਅਨੁਸਾਰ 16ਵੀਂ ਸਦੀ ਦੇ ਮਦ ਵਿਚ ਮੰਝ
ਰਾਜਪੂਤ ਰਾਹੀ ਫਿਰੋਜਪੁਰ ਦੀ ਸਥਾਪਨਾ ਹੋਈ ਹੈ । ਫਿਰ ਵੀ ਪਹਿਲੀ ਗੱਲ ਜਿਆਂਦਾ ਮੰਨੀ ਗਈ ।
ਫਿਰੋਜਪੁਰ ਦੇ ਪੁਰਾਤਨ ਇਤਹਾਸ ਬਾਰੇ ਜਾਣਕਾਰੀ ਘੱਟ ਹੈ ਕਿਉਂਕਿ ਮੁਢਲੇ ਰਿਕਾਰਡ ਵਿਚ ਲਿਖਿਆ
ਨਹੀ ਮਿਲਦਾ । ਮੌਜੂਦਾ ਪਿੰਡਾਂ ਅਤੇ ਕਸਬੇ ਦੀ ਮੁਢਲੀ ਬੁਨਿਆਦ ਦੀ ਭਾਲ ਅਕਬਰ ਸ਼ਾਸਨ ਤੋ ਹੋ
ਸਕਦੀ ਹੈ ।
ਇਸ ਦੀ ਅਸਲੀਅਤ ਬਾਰੇ ਪੁਰਾਤਨ ਇਤਿਹਾਸ ਖਤਮ ਹੋ ਚੁੱਕਾ ਹੈ ਕਿਉਂਕਿ ਇਲਾਕਾ ਕਈ ਵਾਰ ਸਤਲੁਜ
ਦਰਿਆ ਦੇ ਪਾਣੀ ਵਿਚ ਡੁਬ ਚੁੱਕਾ ਹੈ । ਵੱਡੇ ਜਮੀਨ ਦੇ ਟਿੱਲੇ ਅਤੇ ਇੱਟਾ ਦੇ ਢੇਰ ਜਾਂ ਥੇਹ
ਪੁਰਾਣੇ ਸਮੇਂ ਵਿਚ ਦਰਿਆ ਦੇ ਉਤਲੇ ਕਿਨਾਰੇ ਨਾਲ ਸਨ । ਹੋ ਸਕਦਾ ਹੈ ਕਿ ਪਹਿਲਾ ਇਸ ਇਲਾਕੇ ਤੇ
ਮਾਲਾਵਾਸ ਅਤੇ ਕਸੂਦਰਾਕਸ ਕਾਬਜ ਹੋਣ। ਯੂਨਾਨੀ ਸਰੋਤਾ ਅਨੁਸਾਰ ਅਲੈਗਜੈਡਰ ਨੇ ਮਾਲਵਾਸ ਨਾਲ
ਕੌੜਾ ਸੰਘਰਸ਼ ਕੀਤਾ ਸੀ । ਯੂਨਾਨੀਆਂ ਦੇ ਜਾਣ ਤੋਂ ਬਾਅਦ ਇਹ ਇਲਾਕਾ ਮੌਰੀਅਨ ਸ਼ਾਸਨ ਦਾ ਹਿੱਸਾ
ਬਣ ਗਿਆ । ਬਾਅਦ ਵਿਚ, ਕੰਗ ਕਬੀਲੇ ਵਲੋਂ ਇਸ ਪ੍ਰਾਂਤ ਤੇ ਕਬਜਾ ਕੀਤਾ ਜੋ ਕਿ ਉਨ੍ਹਾਂ ਪਾਸ
ਭੱਟੀ ਰਾਜਪੁਤਾਂ ਦੀ ਜਿੱਤ ਤੱਕ ਰਿਹਾ । ਐਨ.ਏ. ਕਬਰੀ ਵਿਚ ਫਿਰੋਜਪੁਰ ਨੂੰ ਸੂਬਾ ਲਹੌਰ ਨਾਲ
ਸ਼ਾਮਲ ਵੱਡੇ ਪਰਗਨੇ ਦਾ ਕੇਂਦਰ ਲਿਖਿਆ ਹੈ।
ਸਿੱਖਾਂ ਦੀ ਚੜਤ 1758 ਤੋਂ ਹੋਈ ਜਦੋਂ ਉਨ੍ਹਾਂ ਨੇ ਲਹੌਰ ਦੇ ਮੁਗਲ ਗਵਰਨਰ ਅਦੀਨਾਬੇਗ ਨੂੰ
ਹਰਾਇਆ । ਸਿੱਖਾਂ ਵਿਚ ਹਰੀ ਸਿੰਘ ਭੰਗੀ, ਗੁਜਰ ਸਿੰਘ, ਗੁਰਬਖਸ਼ ਸਿੰਘ,ਧੰਨਾ ਸਿੰਘ ਅਤੇ ਲਛਮਨ
ਕੌਰ ਦਾ ਵਿਸ਼ੇਸ਼ ਸਥਾਨ ਸੀ , ਜਿਨ੍ਹਾਂ ਨੇ ਫਿਰੋਜਪੁਰ ਇਲਾਕੇ ਤੇ ਕੰਟਰੋਲ ਰਖਿਆ । ਆਖਰੀ ਸਿੱਖ
ਸਰਦਾਰਨੀ ਲਛਮਣ ਕੌਰ ਔਲਾਦਹੀਨ 135 ਵਿਚ ਸਵਰਗਵਾਸ ਹੋ ਗਈ ਅਤੇ ਸਾਰੀ ਰਿਆਸਤ ਬਰਤਾਨਵੀਂ ਸਰਕਾਰ
ਕੋਲ ਚਲੀ ਗਈ । ਪੰਜਾਬ ਤੇ ਰਾਜ ਕਰਨ ਵਾਲਿਆ ਵਿਚੋ ਸਭ ਤੋ ਸ਼ਕਤੀਸ਼ਾਲੀ ਮਹਾਰਾਜਾ ਰਣਜੀਤ ਸਿੰਘ
ਦਾ ਫਿਰੋਜਪੁਰ ਤੇ ਕੰਟਰੋਲ ਕਰਨ ਦਾ ਸੁਪਨਾ ਅਧੂਰਾ ਰਹਿ ਗਿਆ ਅਤੇ ਸਾਲ 1809 ਵਿਚ ਅੰਗਰੇਜਾਂ
ਨਾਲ ਕੀਤੀ ਅਮ੍ਰਿਤਸਰ ਦੀ ਸੰਧੀ ਨੇ ਉਸਨੂੰ ਨਿਰਧਾਰਤ ਕੀਤੀ ਪੂਰਬੀ ਹਦ, ਸਤਲੂਜ ਦਰਿਆ ਨੂੰ ਪਾਰ
ਕਰਨ ਤੋਂ ਰੋਕ ਦਿੱਤਾ ।
ਫਿਰੋਜਪੁਰ ਅਜਾਦੀ ਤੋਂ ਪਹਿਲਾਂ ਖੁਸ਼ਹਾਲੀ ਦਾ ਸਰੋਤ ਸੀ ਪਰ ਵੰਡ ਨੇ ਆਖਰ ਇਸ ਦੀਆਂ ਸਾਰੀਆਂ
ਉਮੀਦਾ ਖਤਮ ਕਰ ਦਿਤੀਆਂ । ਫਿਰੋਜਪੁਰ ਉਦਯੋਗਿਕ ਤਰੱਕੀ ਜਾਂ ਪੂਰੀ ਤਰਾਂ ਸਥਾਪਤ ਪੁਰਾਣੇ ਸਮੇਂ
ਦੇ ਉਦਯੋਗ ਬਾਰੇ ਮਾਨ ਨਹੀ ਕਰ ਸਕਦਾ । ਇਸ ਕਸਬੇ ਦੀ ਪ੍ਰਸਿੱਧੀ ਖੇਤੀਬਾੜੀ ਤੇ ਨਿਰਭਰ ਹੈ ।
ਆਜਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਲੋਕਾਂ ਦੀ ਸੋਚ ਉਦਯੋਗ ਵਲ ਜਾਣ ਦੀ ਨਹੀ ਰਹੀ, ਇਹ ਆਮ
ਅੜਚਨਾ ਵਾਲਾ ਸਰਹੱਦੀ ਜਿਲਾਂ ਬਣ ਗਿਆ । ਇਥੇ, ਫਿਰ ਵੀ ਜਿਲ੍ਹੇ ਵਿਚ, ਕੁਝ ਝੋਪੜੀ ਅਤੇ ਪੇਂਡੂ
ਉਦਯੋਗ ਜਿਵੇਂ ਮਿੱਟੀ ਦੇ ਬਰਤਨ ਬਨਾਉਣਾ,ਚਮੜੇ ਦੀ ਰੰਗਾਈ,ਹੱਥਖਡੀ, ਫੁਲਕਾਰੀ ਦਾ ਕੰਮ , ਧਾਤੂ
ਪਾਲਸ਼ ਅਤੇ ਸ਼ੋਰਾ ਬਨਾਉਣਾ ਜੋ ਕਿ ਪੰਜਾਬ ਦੇ ਦੂਜੇ ਪਿੰਡਾ ਵਿਚ ਆਮ ਹਨ । ਫਿਰੋਜਪੁਰ ਵਿਚ ਅਜੇ
ਵੀ ਸਿਰਕੀ ਮੂੜਾ ਬਨਾਉਣਾ, ਲਕੜੀ ਦਾ ਕੰਮ, ਜੁੱਤੀਆਂ ਬਨਾਉਣਾ , ਪਾਵੇ ਬਨਾਉਣਾ,ਤਰਖਾਣਾ ਅਤੇ
ਲੋਹਾਰਾ ਦਾ ਕੰਮ ਚਾਲੂ ਹੈ । ਉਦਯੋਗਕ ਵਿਕਾਸ ਦੇ ਨਾਮ ਤੇ ਸਿਰਫ ਕੁਝ ਚਾਵਲ ਮਿਲਜ਼ ਅਤੇ ਸ਼ੈਲਰ
ਉਦਯੋਗ ਸਾਰਾ ਸਾਲ ਚਲਦੇ ਹਨ । ਫਾਜਿਲਕਾ ਤਹਿਸੀਲ ਕਦੇਂ ਵਾਨ ਬਨਾਉਣ ਦੇ ਨਾਮ ਨਾਲ ਜਾਣੀ ਜਾਂਦੀ
ਸੀ । ਫਾਜਿਲਕਾ ਦੀ ਜਰੀ ਅਤੇ ਤਿੱਲੇ ਨਾਲ ਕਲਾਤਮਕ ਨਮੂਨੇ ਵਿਚ ਬਣਾਈ ਜਾਂਦੀ ਦੇਸੀ ਜੁੱਤੀ ਦੀ
ਅਜੇ ਵੀ ਬਹੁਤ ਮੰਗ ਹੈ ।
ਫਿਰੋਜਪੁਰ ਅਤੇ ਇਸ ਦੇ ਦੁਆਲੇ ਬਹੁਤ ਸਾਰੇ ਪਵਿੱਤਰ ਸਥਾਨ, ਇਤਹਾਸਕ ਸਥਾਨ ਅਤੇ ਯਾਦਗਾਰੀ
ਸਮਾਰਕ ਹਨ । ਫਿਰੋਜਪੁਰ ਕਸਬਾ ਬਹੁਤ ਸਾਰੇ ਗੇਟਾਂ , ਜਿਵੇਂ − ਦਿੱਲੀ ਗੇਟ,ਮੋਰੀ ਗੇਟ,ਬਗਦਾਦੀ
ਗੇਟ,ਜੀਰਾ ਗੇਟ,ਮੱਖੂ ਗੇਟ, ਬਾਂਸਾ ਵਾਲਾ ਗੇਟ, ਅਮ੍ਰਿਤਸਰੀ ਗੇਟ, ਕਸੂਰੀ ਗੇਟ, ਮੁਲਤਾਨੀ ਗੇਟ
ਅਤੇ ਮੈਗਜ਼ੀਨੀ ਗੇਟ ਸਮੇਤ ਚਾਰ ਦੀਵਾਰੀ ਨਾਲ ਘਿਰਿਆ ਹੋਇਆ ਸੀ । ਇਹਨਾਂ ਵਿਚੋਂ ਬਗਦਾਦੀ ਗੇਟ
ਅਤੇ ਮੁਲਤਾਨੀ ਗੇਟ ਅਜੇ ਵੀ ਮੌਜੂਦ ਹਨ । ਪੁਰਾਣਾ ਕਸਬਾ ਮੇਨ ਬਜਾਰ ਨਾਲ ਦੋ ਹਿਸਿਆ ਵਿਚ
ਵੰਡਿਆ ਹੋਇਆ ਹੈ ਜੋ ਕਿ ਦੱਖਣ ਵਿਚ ਦਿੱਲੀ ਗੇਟ ਤੋਂ ਉਤਰ ਵਿਚ ਬਾਂਸਾਂ ਵਾਲਾ ਬਜਾਰ ਤੱਕ ਹੈ ।
ਗੋਲਾਦਾਰ ਸੜਕ ਮੁੱਖ ਕਸਬੇ ਦੀ ਬੈਲਟ ਵਾਂਗ ਹੈ ਜੋਂ ਸਾਰੇ ਪਾਸਿਉ ਕਸਬੇ ਦੇ ਬਾਹਰੀ ਹਿੱਸੇ ਨਾਲ
ਘਿਰੀ ਹੈ ।
You can hardly find any traces of the old fort of the city. The fort was
probable built in the time of Feroze Shah Tughlaq but nothing except a mound
with a Mahammedan tomb on it remains now. The Tomb of Noor Shah Wali, a
Mohammedan Saint, situated opposite the old tehsil office, where an old age
home for the blind is run now, marks the site.
ਤੁਸੀ ਸ਼ਹਿਰ ਦੇ ਪੁਰਾਣੇ ਕਿਲੇ ਦਾ ਮੁਸ਼ਕਲ ਨਾਲ ਕੋਈ ਨਿਸ਼ਾਨ ਲੱਭ ਸਕਦੇ ਹੋਣ । ਕਿਲਾ ਸ਼ਾਇਦ
ਫਿਰੋਜਸ਼ਾਹ ਤੁਗਲਕ ਦੇ ਸਮੇਂ ਬਣਿਆ ਸੀ ਪਰੰਤੂ ਹੁਣ ਇਸ ਦਾ ਸਿਰਫ ਟਿੱਲਾ ਅਤੇ ਮੁਹੰਮਦਨ ਕਬਰ
ਬਾਕੀ ਹੈ । ਮੁਹੰਮਦਨ ਸੰਤ ਨੂਰਸ਼ਾਹ ਵਲੀ ਦੀ ਕਬਰ ਪੁਰਾਣੀ ਤਹਿਸੀਲ ਦਫਤਰ ਦੇ ਸਾਹਮਣੇ ਸਥਾਪਤ
ਹੈ, ਜਿਥੇ ਹੁਣ ਨੇਤਰਹੀਣਾ ਲਈ ਚਲ ਰਹੇ ਬ੍ਰਿਧ ਆਸ਼ਰਮ ਦੀ ਜਗਹ ਮਾਰਕ ਹੈ ।
ਰਾਣੀ ਦਾ ਤਲਾਬ(ਰਾਣੀ ਦਾ ਟੈਂਕ) ਬਾਅਦ ਵਿਚ ਨਾਮ ਲਛਮਣ ਕੌਰ ਜਿਥੇ ਸਤਲੁਜ ਦਰਿਆ ਦੇ ਸੱਜੇ ਪਾਸੇ
ਤੋਂ ਸੁਰੰਗ ਰਾਹੀ ਪਾਣੀ ਲਿਆ ਜਾਂਦਾ ਸੀ, ਹੁਣ ਇਹ ਸੁਕਾ ਪਿਆ ਹੈ ਅਤੇ ਅੱਜਕਲ ਸਕੂਲੀ ਬਚਿੱਆ
ਵੱਲੋਂ ਖੇਡ ਦੇ ਮੈਦਾਨ ਵਜੋ ਵਰਤਿਆ ਜਾਂਦਾ ਹੈ । ਇਕ ਵਿਦੇਸ਼ੀ ਮਿਸਟਰ ਭਗਵੰਤ ਰਾਏ ਨੰਦਰਾਮੋਸ
ਨੇ ਇਥੇ ਆਪਣੀ ਪਤਨੀ ਦੀ ਯਾਦ ਵਿਚ "ਗਿਆਨ ਦੇਵੀ ਵਾਟਿਕਾ" ਨਾਮੀ ਸੁੰਦਰ ਬਗੀਚਾ ਬਣਾਇਆ ਹੈ ।
ਲਛਮਣ ਕੌਰ ਅਤੇ ਉਸ ਦੇ ਪਤੀ ਸਰਦਾਰ ਧੰਨਾ ਸਿੰਘ ਦਾ "ਸਨਦਰਾਸ" ਟੈਂਕ ਦੇ ਨਜਦੀਕ ਸਥਿਤ ਹੈ ।
ਪੁਰਾਣੇ ਕੈਂਟੋਨਮੈਂਟਾਂ ਵਿਚੋ ਇਕ ਫਿਰੋਜਪੁਰ ਕੈਂਟੋਨਮੈਂਟ, ਸਰ ਹੈਨਰੀ ਲਾਰੈਂਸ ਵਲੋਂ ਜੋ ਕਿ
ਇਥੇ ਸਹਾਇਕ ਰਾਜਨੀਤਿਕ ਏਜੰਟ ਵਲੋਂ ਨਿਯੁਕਤ ਸੀ , ਨੇ 1838 ਵਿਚ ਬਣਾਇਆ ਸੀ । ਅੱਜ ਮਾਣ ਵਾਲੀ
ਗੱਲ ਹੈ ਕਿ ਦੇਸ਼ ਦੇ ਪੁਰਾਣੇ ਕੈਂਟੋਨਮੈਂਟ ਬੋਰਡਾਂ ਵਿਚੋਂ ਇਹ ਇਕ ਬੇਸ਼ਕੀਮਤੀ/ਸਥਿਰ ਅਤੇ
ਨਿਮੰਤਰਨਯੋਗ ਵਿਰਾਸਤੀ ਇਮਾਰਤਾ ਵਾਲਾ ਹੈ । ਇਤਹਾਸਕ ਅਤੇ ਭਵਨ ਨਿਰਮਾਣ ਦੋਵਾਂ ਦੀ ਮਹੱਤਤਾ,
ਜਿਵੇ ਕਿ ਸਾਰਾਗੜੀ ਮੈਮੋਰੀਅਲ,ਬਰਕੀ ਸਕੁਏਅਰ,ਮਮਦੋਟ ਫੋਰਟ, ਐਂਗਲੋਸਿੱਖ ਵਾਰ ਮੈਮੋਰੀਅਲ ਕੁਝ
ਨਾਮ ਹਨ।
ਕੈਂਟੋਨਮੈਂਟ ਬੋਰਡ ਵਿਚ 65 ਏਕੜ ਰਕਬੇ ਵਾਲਾ ਕਿਲਾ 1810 ਵਿਚ ਬਣਿਆ ਸੀ । ਅੰਗਰੇਜਾਂ ਨੇ ਧੋਖੇ
ਨਾਲ ਇਸ ਕਿਲੇ ਤੇ ਕਬਜਾ ਕਰਕੇ 1839 ਵਿਚ ਇਸਨੂੰ ਫੌਜੀ ਰਿਹਾਇਸ਼ ਵਿਚ ਤਬਦੀਲ ਕਰ ਦਿੱਤਾ । ਕਿਲਾ
ਵੱਡੇ ਪਥੱਰਾਂ ਦੀ ਕੰਧ ਇਕ ਵੱਡਾ ਗਾਰੇ ਨਾਲ ਬਣਿਆ ਬੰਧ ਅਤੇ ਡੂੰਘੀ ਖਾਈ ਨਾਲ ਘਿਰਿਆ ਹੈ ।
ਹੁਣ ਇਥੇ ਆਰਡੀ ਨੈਂਸ ਯੁਨਿਟ ਸਮੇਤ ਕੁਝ ਯੂਨਿਟਾਂ ਹਨ । ਅੰਗਰੇਜਾਂ ਵਲੋਂ ਕਿਲੇ ਅੰਦਰ ਬਣਾਈਆ
ਵਡੀਆ ਇਮਾਰਤਾ ਅਤੇ ਸ਼ਸਤਰ ਭੰਡਾਰ ਅਜੇ ਵੀ ਮੌਜੂਦ ਹਨ ।
ਫਿਰੋਜਪੁਰ ਕਲੱਬ ਜਿਸ ਦਾ ਨੀਂਹ ਪਥੱਰ ਮੇਜਰ ਐਸ.ਐਸ. ਰੌਥ ਵਲੋਂ ਜੂਨ 1926 ਨੂੰ ਰਖਿਆ
ਸੀ,ਮੌਜੂਦਾ ਇਮਾਰਤ ਵਿਚ ਸਾਲ 1971 ਸ਼ਿਫਟ ਕਰ ਦਿੱਤਾ ਸੀ । ਇਸ ਕਲੱਬ ਦਾ ਕਸਬੇ ਦੇ ਉਤਮ ਵਰਗ
ਵਾਸਤੇ ਸ਼ਾਮ ਦੇ ਮੰਨੋਰੰਜਨ ਲਈ ਦੇਸ਼ ਦੇ ਵਧੀਆ ਕਲੱਬਾ ਨਾਲ ਸਬੰਧ ਹੈ ।
12 ਸਤੰਬਰ 1897 ਨੂੰ ਬਲੋਚਸਤਾਨ ਦੀ ਸਾਰਾਗੜੀ ਪੋਸਟ ਤੇ ਦੁਸ਼ਮਣ ਅੱਗੇ ਆਤਮਸਮਰਪਨ ਕੀਤੇ ਬਗੈਰ
ਬਚਾਉ ਵਿਚ ਇਕ ਇਕ ਕਰਕੇ ਸ਼ਹੀਦ ਹੋਏ 21 ਬਹਾਦਰ ਸ਼ਹੀਦ ਫੌਜੀ ਜਵਾਨਾ ਦੀ ਯਾਦਗਾਰ ਮਨਾਉਣ ਲਈ
ਸਾਰਾਗੜੀ ਗੁਰਦੁਵਾਰਾ ਬਣਾਇਆ ਸੀ । ਗੁਰਦੁਵਾਰਾ ਗੋਲ ਅਕਾਰ ਅਨੋਖੀ ਹੈਰਾਨੀਜਨਕ ਤਰੀਕੇ ਦੀ ਭਵਨ
ਨਿਰਮਾਣ ਕਲਾ ਅਤੇ ਵਧੀਆ ਬਣੇ ਪਾਰਕ ਵਿਚ ਸਥਿਤ ਹੈ । ਹਰ ਸਾਲ 12 ਸਤੰਬਰ ਨੂੰ ਸਾਰਾਗੜੀ ਦਿਵਸ
ਮਨਾਇਆ ਜਾਂਦਾ ਹੈ ਅਤੇ ਹਜਾਰਾ ਲੋਕ ਬਹਾਦਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਕਠੇ ਹੁੰਦੇ
ਹਨ ।
ਸਾਰਾਗੜੀ ਗੁਰਦੁਵਾਰੇ ਦੇ ਨਜਦੀਕ ਅਤੇ ਜੀ.ਟੀ. ਰੋਡ ਤੇ ਸ਼ੇਰਸ਼ਾਹ ਵਲੀ ਦੀ ਦਰਗਾਹ ਪੀਰ ਬਾਬੇ ਦੇ
ਨਾਮ ਨਾਲ ਜਾਣੀ ਜਾਂਦੀ ਹੈ । ਇਥੇ ਸਾਰੇ ਧਰਮਾ ਦੇ ਖਾਸ ਤੌਰ ਤੇ ਹਰ ਵੀਰਵਾਰ ਹਜਾਰਾ ਸ਼ਰਧਾਲੂ
ਆਉਂਦੇ ਹਨ। ਇਹ ਵਿਸ਼ਵਾਸ ਹੈ ਕਿ ਇਸ ਦਰਗਾਹ ਤੇ ਲਗਾਤਾਰ ਪ੍ਰਾਥਨਾ ਨਾਲ ਮਨ ਦੀ ਮੁਰਾਦ ਪੂਰੀ
ਹੁੰਦੀ ਹੈ । ਵੱਖ ਵੱਖ ਲੜਾਈਆਂ ਵਿਚ ਕੁਰਬਾਨੀ ਦੇਣ ਵਾਲੇ ਜਵਾਨਾਂ ਦੀ ਯਾਦ ਵਿਚ ਬਰਕੀ
ਮੈਮੋਰੀਅਲ, ਸਹਿਜਰਾ ਮੈਮੋਰੀਅਲ ਅਤੇ ਵਰਲਡਵਾਰ ਮੈਮੋਰੀਅਲ ਬਣੇ ਹਨ ।
ਸ਼ਹਿਰਾ ਦੀ ਭੀੜ ਤੋ ਦੂਰ ਕੈਂਟੋਨਮੈਂਟ ਬੋਰਡ,ਸ਼ਾਂਤੀ ਪਸੰਦ ਲੋਕਾਂ ਲਈ ਸਵਰਗ ਹੈ । ਸੈਰ ਕਰਨ ਲਈ
ਹਰਿਆਲੀ ਭਰਪੂਰ ਅਤੇ ਲੰਬੇ ਵਿਹੜਿਆ ਅਤੇ ਸੁੰਦਰ ਖਿੱਚ ਭਰੇ ਮੈਦਾਨਾਂ ਵਾਲਿਆ ਆਸ ਪਾਸ ਵਿਰਾਸਤੀ
ਇਮਾਰਤਾ ਵਾਲੀ ਲੰਬੀ ਅਤੇ ਸਿੱਧੀ,ਦੀ-ਮਾਲ ਸੜਕ ਹੈ । ਕੈਂਟੋਨਮੈਂਟ ਵਿਚ ਸਾਫ ਸੁਥਰੀਆਂ ਸੜਕਾਂ,
ਸੁੰਦਰ ਬਾਗ, ਵਿਦੇਸ਼ੀ ਤਰਜ ਦੇ ਪੰਛੀ ਦੇਖਦੇ ਹੋਏ ਸ਼ਾਂਤੀ ਤੇ ਸਾਫ ਵਾਤਾਵਰਨ ਵਿਚ ਸਵੇਰ ਸ਼ਾਮ ਦੀ
ਠੰਡੀ ਅਤੇ ਸ਼ਾਂਤੀਭਰੀ ਸੈਰ ਜਿੰਦਗੀ ਲਈ ਸਚਮੁਚ ਇਕ ਸਹੂਲਤ ਹੈ ।
ਸਤਲੁਜ ਦੇ ਕਿਨਾਰੇ ਤਿੰਨ ਕੌਮੀ ਸ਼ਹੀਦਾਂ- ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੀ ਸਮਾਧ ਹੈ ।
ਜਿਨ੍ਹਾਂ ਨੇ 23 ਮਾਰਚ 1931 ਨੂੰ ਆਪਣੀ ਮਾਤਰ ਭੂਮੀ ਲਈ ਹਸੱਦੇ ਹੋਏ,ਫਾਂਸੀ ਦੇ ਤਖਤੇ ਨੂੰ
ਚੁੰਮਿਆ, ਜਦੋਂ ਉਨ੍ਹਾਂ ਤੇ ਅੰਗਰੇਜ ਹਕੂਮਤ ਵਲੋਂ ਵਿਦਰੋਹ ਨੂੰ ਦਬਾਉਣ ਲਈ ਉਨ੍ਹਾਂ ਨੂੰ ਫਾਂਸੀ
ਦਿੱਤੀ ਗਈ । ਇਹਨਾਂ ਸ਼ਹੀਦਾ ਦੇ ਮ੍ਰਿਤਕ ਸ਼ਰੀਰਾਂ ਦਾ ਇਥੇ ਹਨੇਰੇ ਵਿਚ ਅੰਤਮ ਸੰਸਕਾਰ ਕੀਤਾ
ਗਿਆ । ਤਿੰਨ ਸ਼ਹੀਦਾ ਦੀ ਕ੍ਰਾਂਤੀਕਾਰੀ ਜੋਸ਼ ਨਾਲ ਦਿੱਤੀ ਬੇਮਿਸਾਲ ਕੁਰਬਾਨੀ ਨੂੰ ਅਮਰ ਰੱਖਣ
ਲਈ ਮੈਮੋਰੀਅਲ ਬਣਾਇਆ ਸੀ । ਹਰ ਸਾਲ 23 ਮਾਰਚ ਨੂੰ ਇਥੇ ਮੇਲਾ ਲੱਗਦਾ ਹੈ ਅਤੇ ਹਜਾਰਾਂ ਲੋਕ
ਇਥੇ ਉਨ੍ਹਾਂ ਮਹਾਨ ਸ਼ਹੀਦਾਂ ਵਲੋਂ, ਦੇਸ਼ ਦੀ ਅਜਾਦੀ ਲਈ ਕੀਤੇ ਸਭ ਤੋਂ ਵੱਡੇ ਕੀਤੇ ਤਿਆਗ ਲਈ
ਆਪਣੀ ਸ਼ਰਧਾਂਜਲੀ ਦੇਣ ਲਈ ਇੱਕਠੇ ਹੁੰਦੇ ਹਨ ।
ਫਿਰੋਜਪੁਰ ਤੋ 16 ਕਿਲੋਮੀਟਰ ਦੂਰ ਮੋਗਾ ਰੋਡ ਤੇ ਫਿਰੋਜਸ਼ਾਹ ਵਿਖੇ ਪੰਜਾਬ ਸਰਕਾਰ ਵਲੋਂ ਸਾਲ
1976 ਵਿਚ ਬਣਾਇਆ ਗਿਆ ਹਿੰਦ ਪਾਕ ਜੰਗ ਮੈਮੋਰੀਅਲ ਸਥਿਤ ਹੈ । ਇਹ ਮੈਮੋਰੀਅਲ ਬਹਾਦਰ ਸਿੱਖਾਂ
ਦੀ ਯਾਦ ਵਿਚ ਬਣਾਇਆਂ ਸੀ, ਜਿਨ੍ਹਾਂ ਨੇ ਪਹਿਲੀ ਐੰਗਲੋਂ ਸਿੱਖ ਜੰਗ ਵਿਚ ਆਪਣੀਆਂ ਜਾਨਾਂ
ਦਿੱਤੀਆਂ, ਜਿਸ ਬਾਰੇ ਪਹਿਲੀ ਮੁੱਦਕੀ 18 ਦਸੰਬਰ 1845, ਫਿਰੋਜਸ਼ਾਹ ਵਿਖੇ 21 ਦੰਸਬਰ 1845 ਅਤੇ
ਸਭਰਾਉ 10 ਫਰਵਰੀ1846 ਨੂੰ ਹੋਈ , ਕਾਰਵਾਈ ਤੋਂ ਪਤਾ ਲਗਦਾ ਹੈ । ਸਿੱਖਾਂ ਦੀ ਇਸ ਲੜਾਈ ਵਿਚ
ਸਿੱਖਾ ਦੀ ਹਾਰ ਉਨ੍ਹਾਂ ਦੇ ਜਨਰਲ ਬਿਆਨ ਧਿਆਨ ਸਿੰਘ,ਗੁਲਾਬ ਸਿੰਘ,ਲਾਲ ਸਿੰਘ ਅਤੇ ਤੇਜਾ ਸਿੰਘ
ਦੇ ਧੋਖੇ ਕਾਰਨ ਹਾਰ ਹੋਈ । ਪਹਿਲੀ ਐੰਗਲੋਂ ਸਿੱਖ ਜੰਗ ਤੋ ਬਾਅਦ ਕੀਤੀ ਗਈ ਲਹੌਰ ਦੀ ਸੰਧੀ ਨੇ
ਅੰਗਰੇਜਾਂ ਨੂੰ ਪੰਜਾਬ ਦਾ ਅਸਲ ਮਾਲਕ ਬਣਾ ਦਿਤਾ । ਰਾਜਸਥਾਨ ਨਹਿਰ ਦੇ ਕਿਨਾਰੇ ਤੇ ਵਾਰ
ਮੈਮੋਰੀਅਲ ਦੀ ਤਿੰਨ ਮੰਜਿਲਾਂ ਇਮਾਰਤ ਬਣੀ ਹੈ । ਅਜਾਇਬ ਘਰ ਵਿਚ ਮਹਾਨ ਇਤਹਾਸਕ ਸ਼ਖਸੀਅਤਾਂ ਦੇ
ਵੱਡੇ ਚਿਤਰ ਲੜਾਈ ਦੇ ਦ੍ਰਿਸ਼ ਅਤੇ ਉਨ੍ਹਾਂ ਦਿਨਾਂ ਵਿਚ ਵਰਤੇ ਗਏ ਹਥਿਆਰ ਹਨ । ਫਿਰੋਜਪੁਰ
ਕੈਂਟੋਨਮੈਂਟ ਤੋਂ 7 ਕਿਲੋਮੀਟਰ ਦੂਰ ਤੁਸੀ ਬਜੀਦਪੁਰ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ
ਵਿਚ ਸਥਿਤ ਇਤਹਾਸਕ ਗੁਰਦੁਵਾਰਾ ਗੁਰੂਸਰ ਦੇਖ ਸਕਦੇ ਹੈ । ਇਹ ਦੱਸਿਆ ਜਾਂਦਾ ਹੈ ਕਿ ਗੁਰੂ
ਗੋਬਿੰਦ ਸਿੰਘ ਜੀ ਮੁਕਤਸਰ ਦੀ ਲੜਾਈ ਤੋਂ ਬਾਅਦ ਰਸਤੇ ਵਿਚ ਇਸ ਜਗਹ ਠਹਿਰੇ ਸਨ । ਜੰਡ ਦਾ
ਦਰਖਤ, ਜਿਸ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ ਅਜੇ ਮੌਜੂਦ ਹੈ । ਗੁਰੂਦੁਆਰਾ ਅਤੇ ਤਲਾਬ
ਫਰੀਦਰੋਟ ਦੇ ਪਹਿਲੇ ਰਾਜਾ ਨੇ ਬਣਾਇਆ ਸੀ । ਬਸੰਤਪੰਚਮੀ ਨੂੰ ਇਥੇ ਵੱਡਾ ਮੇਲਾ ਲਗਦਾ ਹੈ ।
ਫਿਰੋਜਪੁਰ ਤੋ 36
ਕਿਲੋਮੀਟਰ ਦੂਰ ਦੇਖਣ ਯੋਗ ਸ਼ਾਹੀ ਸਵੇ ਸਤੰਬਰ ਜੈਨ ਮੰਦਰ ਜੀਰਾ ਵਿਖੇ 1980 ਵਿਚ ਬਣਿਆ ਹੈ ।
ਇਹ ਮੰਦਰ ਤਿੰਨ ਮੰਜਲਾਂ ਹੈ। ਜੈਨ ਤੀਰਥ ਕੰਗ ਦੀ ਜੀਵਨੀ ਮੰਦਰ ਦੀਆਂ ਕੰਧਾ ਤੇ ਪੇੰਟਿਗ ਰਾਂਹੀ
ਲਗਾਈ ਹੈ । ਮੰਦਰ ਵਿਚ ਪਿਤੱਲ ਦੀਆਂ ਮੂਰਤੀਆਂ 1200 ਸਾਲ ਤੋਂ ਪੁਰਾਣੀਆਂ ਹਨ ਅਤੇ ਮੁੱਖ ਮੂਰਤੀ
ਜੋ ਕਿ ਗੁਜਰਾਤ ਵਿਚ ਪਾਲੀਟਾਨਾ ਤੋਂ ਲਿਆਂਦੀ ਸੀ , ਬਹੁਤ ਪੁਰਾਣੀ ਅਤੇ ਪਵਿੱਤਰ ਮੰਨੀ ਜਾਂਦੀ
ਹੈ ।
ਫਿਰੋਜਪੁਰ ਦੀ ਸੈਰ ਲਈ ਮੁੱਖ ਤੌਰ ਤੇ ਫਿਰੋਜਪੁਰ ਤੋ ਤਕਰੀਬਨ 55 ਕਿਲੋਮੀਟਰ ਸਥਿਤ ਹਰੀਕੇ ਵੈਟ
ਲੈਡ ਵੇਖਣਾ ਜਰੂਰੀ ਹੈ, ਜੋ ਕਿ ਭਾਰਤ ਵਿਚ ਅੰਤਰ ਰਾਸ਼ਟਰੀ ਸਨਮਾਨ ਦੇ 6 ਵੈਟ ਲੈਡ ਵਿਚੋ ਇਕ ਹੈ
। ਹਰੀਕੇ ਬਹੁਤ 360 ਕਿਸਮ ਦੇ ਪੰਛੀ ਵਰਗ ਲਈ ਸਵਰਗ ਹੈ ਅਤੇ ਨਵੰਬਰ ਤੋ ਮਾਰਚ ਜਦੋ ਹਜਾਰਾ
ਪ੍ਰਵਾਸੀ ਪੰਛੀ ਕੇਂਦਰੀ ਏਸ਼ੀਆ ਅਤੇ ਸਾਈਬੇਰੀਆ ਤੋਂ ਇਸ ਝੀਲ ਵਿਚ ਆਂਉਦੇ ਹਨ ਤਾਂ ਅਕਸਰ ਪੰਛੀਆਂ
ਦਾ ਆਪਸੀ ਪਿਆਰ ਵੇਖਣਯੋਗ ਹੈ ।
ਸੈਲਾਨੀਆ ਲਈ ਮੁਢਲੀਆਂ ਸਹੂਲਤਾਂ ਜਿਵੇ ਰਿਹਾਇਸ਼ , ਟਰਾਂਸਪੋਰਟ ਤੇ ਜਾਣਕਾਰੀ ਦੀ ਘਾਟ ਕਾਰਨ
ਇਲਾਕੇ ਦੀ ਟੂਰਿਜਮ ਸਮਰਥਾਂ ਘੱਟ ਰਹਿੰਦੀ ਹੈ । ਕੁਦਰਤੀ, ਇਥੇ ਸੈਲਾਨੀਆ ਦੇ ਰੁਕਣ ਲਈ ਕੋਟੀ
ਪੰਚਾਇਤ ਭਵਨ, ਸੈਨਿਕ ਰੈਸਟ ਹਾਉਸ, ਕੈਨਾਲ ਰੈਸਟ ਹਾਉਸ ਜਿਵੇਂ ਕਿ ਪੀ ਡਬਲਯੂ ਡੀ ਰੈਸਟ ਹਾਊਸ,
ਜਿਹੇ ਛੋਟੇ ਬਜਟ ਦੇ ਕੁਝ ਹੋਟਲ ਬਣੇ ਹਨ, ਜਿਥੇ ਇਸ ਇਤਹਾਸਕ ਕਸਬੇ ਨੂੰ ਦੇਖਣ ਦੌਰਾਨ ਕੋਈ
ਆਰਾਮਨਾਲ ਠਹਿਰ ਸਕਦਾ ਹੈ ।
|
|
||||||||||||||||||||||||||||||||||||||
|
|
|
|
|
|
|
|
|
|
| ||||||||||||||||||||||||||||||
|
Home || Our
Structure ||
Community
Policing
|| Offences || Photo
gallery || Telephone
Numbers || Complaint
Box|| | |||||||||||||||||||||||||||||||||||||||
|
WebSite designed and
developed by | |||||||||||||||||||||||||||||||||||||||